ਅਮਰੀਕਾ ਵਿਸ਼ੇਸ਼ ਤਾਜਾ ਖ਼ਬਰਾਂ

ਅਮਰੀਕਾ ਹੁਣ ਰੂਸ ‘ਤੇ ਪਾਬੰਦੀਆਂ ਲਾ ਨਵੀਂ ਜੰਗ ਛੇੜਣ ਨੂੰ ਤਿਆਰ

ਸਾਬਕਾ ਰੂਸੀ ਜਾਸੂਸ ਸਰਗੇਈ ਸਕ੍ਰਿਪਲ ਅਤੇ ਉਸ ਦੀ ਧੀ ਬੇਟੀ ਯੂਲੀਆ ‘ਤੇ ਬ੍ਰਿਟੇਨ ‘ਚ ਨਰਵ ਏਜੰਟ ਨਾਲ ਹੋਏ ਹਮਲੇ ‘ਚ ਹੁਣ ਅਮਰੀਕਾ ਵੀ ਰੂਸ ਖਿਲਾਫ ਖੜ੍ਹਾ ਹੋ ਗਿਆ ਹੈ। ਅਮਰੀਕਾ ਦਾ ਆਖਣਾ ਹੈ ਕਿ ਉਸ ਨੇ ਇਹ ਪਾਇਆ ਹੈ ਕਿ ਪਾਬੰਧਿਤ ਰਸਾਇਣਕ ਨਾਲ ਇਹ ਹਮਲਾ ਰੂਸ ਨੇ ਹੀ ਕਰਵਾਇਆ ਸੀ ਅਤੇ ਇਸ ਲਈ ਉਹ ਹੁਣ ਰੂਸ ‘ਤੇ ਪਾਬੰਦੀਆਂ ਲਾਉਣ ਦਾ ਐਲਾਨ ਕਰਦਾ ਹੈ। ਇਸ ਦਾ ਐਲਾਨ ਬੁੱਧਵਾਰ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕੀਤਾ।
ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੈਦਰ ਨਾਰਟ ਨੇ ਇਕ ਬਿਆਨ ‘ਚ ਆਖਿਆ ਹੈ ਕਿ ਸੰਯੁਕਤ ਰਾਸ਼ਟਰ ਅਮਰੀਕਾ ਨੇ 1991 ਦੇ ਕੈਮੀਕਲ ਐਂਡ ਬਾਇਓਲਾਜੀਕਲ ਵੈਪਨਸ ਕੰਟਰੋਲ ਐਂਡ ਵਾਰਫੇਅਰ ਐਲੀਮਿਨੇਸ਼ਨ ਐਕਟ ਦੇ ਤਹਿਤ ਇਹ ਪਾਇਆ ਹੈ ਕਿ ਰੂਸ ਨੇ ਅੰਤਰਰਾਸ਼ਟਰੀ ਕਾਨੂੰਨ ਦਾ ਉਲੰਘਣ ਕਰਦੇ ਹੋਏ ਰਸਾਇਣਕ ਜਾਂ ਜੈਵਿਕ ਹਥਿਆਰਾਂ ਦਾ ਇਸਤੇਮਾਲ ਕੀਤਾ ਸੀ। ਹੈਦਰ ਨਾਰਟ ਨੇ ਆਖਿਆ ਕਿ ਇਹ ਪਾਬੰਦੀਆਂ 22 ਅਗਸਤ ਤੋਂ ਲਾਗੂ ਹੋਣਗੀਆਂ। ਇਸ ਸਾਲ 4 ਮਾਰਚ ਨੂੰ 66 ਸਾਲ ਦੇ ਸਕ੍ਰਿਪਲ ਅਤੇ ਉਨ੍ਹਾਂ ਦੀ 33 ਸਾਲਾ ਧੀ ਇੰਗਲੈਂਡ ‘ਚ ਸੇਲਿਸਬਰੀ ਸਿਟੀ ਸੈਂਟਰ ‘ਚ ਇਕ ਵੇਂਚ ‘ਤੇ ਬੇਹੋਸ਼ੀ ਦੀ ਹਾਲਤ ‘ਚ ਮਿਲੇ ਸਨ। ਉਨ੍ਹਾਂ ਦੀ ਹਾਲਤ ਖਰਾਬ ਸੀ ਪਰ ਕਈ ਹਫਤਿਆਂ ਤੱਕ ਹਸਪਤਾਲ ‘ਚ ਇਲਾਜ ਕੀਤੇ ਜਾਣ ਮਗਰੋਂ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਗਏ।
ਇਸ ਘਟਨਾ ਨੇ ਬ੍ਰਿਟੇਨ ਅਤੇ ਰੂਸ ਦੇ ਸੰਬੰਧਾਂ ਨੂੰ ਵੀ ਤਲਖ ਕਰ ਦਿੱਤਾ ਸੀ। ਇਸ ਹਮਲੇ ਦਾ ਦੋਸ਼ ਰੂਸ ‘ਤੇ ਲਾਉਂਦੇ ਹੋਏ ਪਹਿਲਾਂ ਬ੍ਰਿਟੇਨ ਨੇ ਅਤੇ ਫਿਰ ਉਸ ਦੇ ਸਮਰਥਨ ‘ਚ ਉਤਰੇ 20 ਤੋਂ ਜ਼ਿਆਦਾ ਦੇਸ਼ਾਂ ਨੇ ਆਪਣੇ ਦੇਸ਼ ‘ਚੋਂ ਰੂਸੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਅਮਰੀਕਾ ਨੇ ਵੀ 60 ਰੂਸੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਨੂੰ ਕਿਹਾ ਸੀ ਅਤੇ ਜਿਸ ਤੋਂ ਬਾਅਦ ਸੀਏਟਲ ਦਾ ਰੂਸੀ ਦੂਤਘਰ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਰੂਸ ਨੇ ਇਸ ‘ਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਹੋਣ ਤੋਂ ਇਨਕਾਰ ਕੀਤਾ ਸੀ। ਬ੍ਰਿਟੇਨ ਦੀ ਸਰਕਾਰ ਨੇ ਆਖਿਆ ਸੀ ਕਿ ਇਸ ਹਮਲੇ ‘ਚ ਰੂਸ ‘ਚ ਬਣੇ ਨਰਵ ਏਜੰਟ ਨੋਵੀਚੋਕ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਹਮਲੇ ਤੋਂ 3 ਮਹੀਨੇ ਬਾਅਦ ਹੀ 2 ਹੋਰ ਲੋਕ ਡਾਨ ਸਟ੍ਰਗਸ ਅਤੇ ਉਨ੍ਹਾਂ ਦੀ ਪਤਨੀ ਚਾਰਲੀ ਰੋਲੀ ਵੀ ਵਿਲਟਸ਼ਰ ਸਥਿਤ ਆਪਣੇ ਘਰ ‘ਚ ਇਸ ਤਰ੍ਹਾਂ ਦੇ ਹਮਲੇ ‘ਚ ਬੇਹੋਸ਼ ਮਿਲੇ ਸਨ। ਜਾਂਚ ਤੋਂ ਬਾਅਦ ਅਮਰੀਕਾ ਦੀ ਫੌਜੀ ਰਿਸਰਚ ਲੈਬ ਨੇ ਵਿਗਿਆਨਕਾਂ ਨੇ ਪਾਇਆ ਸੀ ਕਿ ਇਸ ਹਮਲੇ ‘ਚ ਵੀ ਨੋਵੀਚੋਕ ਦਾ ਇਸਤੇਮਾਲ ਕੀਤਾ ਗਿਆ ਸੀ।

Related posts

ਰਾਤ ਦੀ ਗੱਲ ਸਵੇਰੇ ਭੁਲ ਜਾਂਦੇ ਹਨ ਸ਼ਾਸਤਰੀ : ਗਾਂਗੁਲੀ

admin

ਡਿਪਲੋਮੈਟ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਭਾਰਤੀ ਅਮਰੀਕੀ ਕਾਂਗਰਸ ਲਈ ਲੜਨਗੇ ਚੋਣ

admin

ਅਮਰੀਕੀ ਕਾਂਗਰਸ ‘ਚ ਪਹਿਲੀ ਵਾਰ ਸ਼ਾਮਲ ਹੋਵੇਗੀ ਮੁਸਲਿਮ ਮਹਿਲਾ

admin

Leave a Comment

Login

X

Register