LOADING

Type to search

ਲਿਫੇਸਟੀਲੇ

ਆਇਲੀ ਅਤੇ ਡਾਰਕ ਸਕਿਨ ਤੋਂ ਮਿਲੇਗਾ ਛੁਟਕਾਰਾ, ਇਸ ਤਰ੍ਹਾਂ ਕਰੋ ਐਲੋਵੇਰਾ ਦੀ ਵਰਤੋਂ

admin ਜੁਲਾਈ 6, 2018
Share

ਐਲੋਵੇਰਾ ਦੀ ਵਰਤੋਂ ਬਹੁਤ ਸਾਰੇ ਬਿਊਟੀ ਪ੍ਰਾਡਕਟਸ ‘ਚ ਕੀਤੀ ਜਾਂਦੀ ਹੈ। ਚਮੜੀ ਸੰਬੰਧੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਇਸ ਨਾਲ ਦੂਰ ਹੋ ਜਾਂਦੀਆਂ ਹਨ। ਸਿਹਤ ਦੇ ਨਾਲ-ਨਾਲ ਇਸ ਦੀ ਜੈੱਲ ਦੀ ਵਰਤੋਂ ਵਾਲਾਂ ਅਤੇ ਸਕਿਨ ਲਈ ਵੀ ਕੀਤੀ ਜਾ ਸਕਦੀ ਹੈ। ਗਰਮੀਆਂ ‘ਚ ਸਰਦੀਆਂ ਦੇ ਮੁਕਾਬਲੇ ‘ਚ ਸਕਿਨ ਸਮੱਸਿਆ ਜ਼ਿਆਦਾ ਹੁੰਦੀ ਹੈ ਜਿਵੇਂ ਸਨਬਰਨ ਹੋਣਾ, ਸਕਿਨ ‘ਤੇ ਰੈਸ਼ੇਜ ਪੈਣਾ, ਆਇਲੀ ਸਕਿਨ, ਡਾਰਕ ਸਪਾਟਸ, ਡਲਨੈੱਸ ਆਦਿ। ਇਨ੍ਹਾਂ ਸਭ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਜੈੱਲ ਬਹੁਤ ਹੀ ਕਾਰਗਾਰ ਹੈ। ਆਓ ਜਾਣਦੇ ਹਾਂ ਇਸ ਦੇ ਵੱਖ-ਵੱਖ ਵਰਤੋਂ ਦੇ ਫਾਇਦਿਆਂ ਬਾਰੇ…

ਚਿਹਰੇ ‘ਤੇ ਪਾਏ ਦਾਗ-ਧੱਬੇ ਦੂਰ ਕਰਨ ਲਈ ਐਲੋਵੇਰਾ ਜੈੱਲ ਦੀ ਵਰਤੋਂ ਬਿਹਤਰ ਹੈ। ਇਸ ਲਈ ਇਸ ਜੈੱਲ ‘ਚ ਹਲਦੀ, ਦਹੀਂ ਅਤੇ ਨਿੰਬੂ ਦੇ ਰਸ ਦੀ ਵਰਤੋਂ ਕਰੋ।
– ਐਲੋਵੇਰਾ ਜੈੱਲ
 ਹਲਦੀ
 ਦਹੀਂ
– ਨਿੰਬੂ ਦਾ ਰਸ
ਇਨ੍ਹਾਂ ਸਭ ਨੂੰ ਮਿਲਾ ਕੇ ਫੇਸ ਪੈਕ ਤਿਆਰ ਕਰ ਲਓ ਅਤੇ ਚਿਹਰੇ ‘ਤੇ ਲਗਾਓ। 20-25 ਮਿੰਟ ਲੱਗਾ ਰਹਿਣ ਦੇ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਤੁਸੀਂ ਇਸ ਪੈਕ ਦੀ ਵਰਤੋਂ ਹਫਤੇ ‘ਚ ਦੋ ਵਾਰ ਕਰ ਸਕਦੇ ਹੋ।

ਕੁਦਰਤੀ ਗਲੋ ਪਾਉਣ ਲਈ ਕੈਮੀਕਲ ਯੁਕਤ ਕ੍ਰੀਮ ਦੇ ਇਲਾਵਾ ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ।
– ਐਲੋਵੇਰਾ ਜੈੱਲ
– ਨਾਰੀਅਲ ਦਾ ਤੇਲ
– ਸ਼ਹਿਦ
ਇਸ ਸਾਰੀ ਸਮੱਗਰੀ ਨੂੰ ਇਕ ਬਾਊਲ ‘ਚ ਮਿਲਾ ਕਏ ਪੈਕ ਬਣਾਓ ਅਤੇ 20 ਮਿੰਟ ਲਈ ਚਿਹਰੇ ‘ਤੇ ਲਗਾਓ। ਸੁੱਕ ਜਾਣ ‘ਤੇ ਪਾਣੀ ਨਾਲ ਚਿਹਰਾ ਸਾਫ ਕਰ ਲਓ। ਹਫਤੇ ‘ਚ 3 ਵਾਰ ਇਸ ਦੀ ਵਰਤੋਂ ਕਰ ਸਕਦੇ ਹੋ।

ਗਰਮੀ ‘ਚ ਚਿਹਰੇ ‘ਤੇ ਜ਼ਿਆਦਾ ਆਇਲ ਦਿੱਖਣ ਲੱਗਦਾ ਹੈ ਜਿਸ ਨਾਲ ਸਿਕਨ ‘ਤੇ ਡਲਨੈੱਸ ਸਾਫ ਦਿਖਾਈ ਦੇਣ ਲੱਗਦੀ ਹੈ। ਇਸ ਲਈ ਐਲੋਵੇਰਾ ਬੈਸਟ ਹੈ।
 ਐਲੋਵੇਰਾ ਜੈੱਲ
– ਨਿੰਬੂ ਦਾ ਰਸ
– ਦਹੀਂ
ਇਨ੍ਹਾਂ ਸਭ ਨੂੰ ਮਿਕਸ ਕਰਕੇ ਚਿਹਰੇ ‘ਤੇ ਅਪਲਾਈ ਕਰੋ ਅਤੇ 15 ਮਿੰਟ ਬਾਅਦ ਚਿਹਰਾ ਪਾਣੀ ਨਾਲ ਸਾਫ ਕਰ ਲਓ। ਇਸ ਨਾਲ ਆਇਲੀ ਸਕਿਨ ਦੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ।

Leave a Comment

Your email address will not be published. Required fields are marked *