• Home
  • ਅੰਤਰਰਾਸ਼ਟਰੀ
  • ਈਰਾਨ ਨੇ ਉੱਤਰੀ ਕੋਰੀਆ ਨੂੰ ਦਿੱਤੀ ਸਲਾਹ ‘ਅਮਰੀਕਾ ਭਰੋਸੇ ਦੇ ਲਾਇਕ ਨਹੀਂ’
ਅੰਤਰਰਾਸ਼ਟਰੀ ਅਮਰੀਕਾ ਵਿਸ਼ੇਸ਼

ਈਰਾਨ ਨੇ ਉੱਤਰੀ ਕੋਰੀਆ ਨੂੰ ਦਿੱਤੀ ਸਲਾਹ ‘ਅਮਰੀਕਾ ਭਰੋਸੇ ਦੇ ਲਾਇਕ ਨਹੀਂ’

ਈਰਾਨ ਅਤੇ ਅਮਰੀਕਾ ਵਿਚਾਲੇ ਲਗਾਤਾਰ ਚੱਲ ਰਹੀ ਜ਼ੁਬਾਨੀ ਜੰਗ ਤੋਂ ਬਾਅਦ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨੇ ਉੱਤਰੀ ਕੋਰੀਆ ਲਈ ਸੰਦੇਸ਼ ਭੇਜਿਆ ਹੈ। ਈਰਾਨ ਦੇ ਰਾਸ਼ਟਰਪਤੀ ਨੇ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਰੀ ਯਾਂਗ ਨੂੰ ਆਖਿਆ ਹੈ ਕਿ ਅਮਰੀਕਾ ਭਰੋਸੇ ਲਾਇਕ ਨਹੀਂ ਹੈ। 2015 ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਵੱਖ ਹੋਣ ਤੋਂ ਬਾਅਦ ਈਰਾਨ ‘ਤੇ ਲੱਗੀਆਂ ਨਵੀਆਂ ਪਾਬੰਦੀਆਂ ਤੋਂ ਬਾਅਦ ਰੂਹਾਨੀ ਨੇ ਇਹ ਬਿਆਨ ਦਿੱਤਾ ਹੈ। ਦੱਸ ਦਈਏ ਕਿ ਅਮਰੀਕਾ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਲਈ ਹੀ ਉੱਤਰੀ ਕੋਰੀਆ ਨਾਲ ਗੱਲਬਾਤ ‘ਚ ਲੱਗਾ ਹੋਇਆ ਹੈ। ਈਰਾਨ ਦੀ ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਰੂਹਾਨੀ ਨੇ ਆਖਿਆ, ‘ਅਮਰੀਕੀ ਪ੍ਰਸ਼ਾਸਨ ਦੇ ਹਾਲ ਹੀ ਦੇ ਸਾਲਾਂ ਦੇ ਪ੍ਰਦਸ਼ਨ ਨੇ ਇਸ ਦੇਸ਼ ਨੂੰ ਦੁਨੀਆ ਭਰ ਦੀ ਨਜ਼ਰ ‘ਚ ਬੇਮਿਸਾਲ ਬਣਾ ਦਿੱਤਾ ਹੈ, ਜੋ ਆਪਣੀ ਕਿਸੇ ਵੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰਦਾ ਹੈ।
ਰੂਹਾਨੀ ਨੇ ਆਖਿਆ ਕਿ ਮੌਜੂਦਾ ਸਥਿਤੀ ‘ਚ ਮਿੱਤਰ ਦੇਸ਼ਾਂ ਨੂੰ ਰਿਸ਼ਤੇ ਅਤੇ ਸਹਿਯੋਗ ਮਜ਼ਬੂਤ ਕਰਨੇ ਚਾਹੀਦੇ ਹਨ। ਈਰਾਨ ਅਤੇ ਉੱਤਰੀ ਕੋਰੀਆ ਹਮੇਸ਼ਾ ਤੋਂ ਹੀ ਕਈ ਮੁੱਦਿਆਂ ‘ਤੇ ਇਕੋਂ ਜਿਹੇ ਵਿਚਾਰ ਰੱਖਦੇ ਆਏ ਹਨ। ਜ਼ਿਕਰਯੋਗ ਹੈ ਕਿ ਰੀ ਸਿੰਗਾਪੁਰ ‘ਚ ਸਕਿਊਰਿਟੀ ਫੋਰਮ ਦੀ ਬੈਠਕ ‘ਚ ਹਿੱਸਾ ਲੈਣ ਤੋਂ ਬਾਅਦ ਤਹਿਰਾਨ ਪਹੁੰਚੇ ਸਨ। ਇਸ ਤੋਂ ਪਹਿਲਾਂ ਈਰਾਨ ਨੇ ਵਾਸ਼ਿੰਗਟਨ ਵੱਲੋਂ ਦਿੱਤੇ ਗਏ ਗੱਲਬਾਤ ਦੇ ਪ੍ਰਸਤਾਵ ਨੂੰ ਵੀ ਰੱਦ ਕਰ ਦਿੱਤਾ ਸੀ। ਈਰਾਨ ਨੇ ਆਖਿਆ ਕਿ ਟਰੰਪ ਪ੍ਰਸ਼ਾਸਨ ਨੇ ਸਾਲ 2015 ‘ਚ ਹੋਈ ਈਰਾਨ ਪ੍ਰਮਾਣੂ ਡੀਲ ਤੋਂ ਬਾਹਰ ਨਿਕਲਣ ਤੋਂ ਬਾਅਦ ਹੁਣ ਉਹ ਗੱਲਬਾਤ ਨਹੀਂ ਕਰ ਸਕਦਾ। ਉੱਤਰੀ ਕੋਰੀਆ ਦੇ ਟਾਪ ਡਿਪਲੋਮੈਟ ਰੀ ਯਾਂਗ ਹੋਅ ਨੇ ਅਮਰੀਕਾ ਵੱਲੋਂ ਈਰਾਨ ‘ਤੇ ਪਾਬੰਦੀਆਂ ਲਾਈਆਂ ਜਾਣ ਤੋਂ ਬਾਅਦ ਤਹਿਰਾਨ ਦਾ ਦੌਰਾ ਕੀਤਾ ਹੈ। ਈਰਾਨ ਦੀ ਅੰਗ੍ਰੇਜ਼ੀ ਅਖਬਾਰ ਮੁਤਾਬਕ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰੀ ਨੇ ਵੀ 2015 ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਵੱਖ ਹੋਣ ਨੂੰ ਅੰਤਰਰਾਸ਼ਟਰੀ ਨਿਯਮਾਂ ਦਾ ਉਲੰਘਣ ਦੱਸਿਆ ਹੈ।

Related posts

ਅਮਰੀਕਾ ਨੇ ਲਸ਼ਕਰ-ਏ-ਤਾਇਬਾ ਦੇ ਅਬਦੁਲ ਰਹਿਮਾਨ ਨੂੰ ਵਿਸ਼ਵ ਅੱਤਵਾਦੀ ਐਲਾਨਿਆ

admin

ਅਮਰੀਕਾ ‘ਚ ਸ਼ੁਰੂ ਹੋਇਆ ਹਾਟ ਏਅਰ ਬੈਲੂਨ ਫੈਸਟੀਵਲ

admin

ਅਫਗਾਨਿਸਤਾਨ ਅੱਤਵਾਦੀ ਹਮਲਾ : ਮ੍ਰਿਤਕਾਂ ‘ਚ ਸੰਯੁਕਤ ਰਾਸ਼ਟਰ ਦੀ ਕਰਮਚਾਰੀ ਵੀ ਸ਼ਾਮਲ

admin

Leave a Comment

Login

X

Register