LOADING

Type to search

ਕੇਸਰੀਆ ਸ਼ਾਹੀ ਖੀਰ

ਲਿਫੇਸਟੀਲੇ

ਕੇਸਰੀਆ ਸ਼ਾਹੀ ਖੀਰ

admin ਜੁਲਾਈ 10, 2018
Share

ਬਾਰਿਸ਼ ਦੇ ਠੰਡੇ ਮੌਸਮ ‘ਚ ਲੰਚ ਦੇ ਨਾਲ ਕੁਝ ਮਿੱਠਾ ਪਰੋਸਿਆ ਜਾਵੇ ਤਾਂ ਖਾਣੇ ਦਾ ਸੁਆਦ ਹੀ ਵੱਖਰਾ ਹੋ ਜਾਵੇਗਾ। ਮਿੱਠੇ ‘ਚ ਜੇ ਘਰ ਦੀ ਬਣੀ ਕੇਸਰੀਆ ਸ਼ਾਹੀ ਖੀਰ ਹੋਵੇ ਤਾਂ ਘਰ ਦੇ ਬੱਚੇ-ਵੱਡੇ ਇਸ ਨੂੰ ਖਾ ਕੇ ਤੁਹਾਡੇ ਗੁਣ ਗਾਉਣਗੇ। ਇਹ ਖਾਣ ‘ਚ ਸੁਆਦ ਹੋਣ ਦੇ ਨਾਲ ਬਣਾਉਣ ‘ਚ ਵੀ ਕਾਫੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਸਮੱਗਰੀ
ਦੁੱਧ 1 ਲੀਟਰ
ਚੌਲ 1 ਚੱਮਚ
ਪਾਣੀ 3 ਕੱਪ
ਖੰਡ 100 ਗ੍ਰਾਮ
ਸੌਂਗੀ 1 ਚੱਮਚ
ਬਾਦਾਮ, ਕਾਜੂ, ਪਿੱਸਤਾ(ਬਾਰੀਕ ਕੱਟੇ ਹੋਏ)-2 ਚੱਮਚ
ਕੇਸਰ ਦੇ ਲੱਛੇ 12-15
ਇਲਾਇਚੀ ਪਾਊਡਰ 1 ਚੱਮਚ
ਬਣਾਉਣ ਦੀ ਵਿਧੀ
1.
ਸਭ ਤੋਂ ਪਹਿਲਾਂ ਬਾਊਲ ‘ਚ ਚੌਲ ਲੈ ਕੇ ਉਸ ਨੂੰ 3 ਕੱਪ ਪਾਣੀ ‘ਚ 1 ਘੰਟੇ ਲਈ ਭਿਓਂ ਕੇ ਰੱਖ ਦਿਓ।
2. ਕੋਲੀ ‘ਚ 2 ਚੱਮਚ ਦੁੱਧ ‘ਚ ਕੇਸਰ ਦੇ ਧਾਗੇ ਪਾ ਕੇ ਰੱਖ ਦਿਓ।
3. ਫਿਰ ਪੈਨ ‘ਚ ਦੁੱਧ ਪਾ ਕੇ ਗਰਮ ਕਰਨ ਲਈ ਰੱਖ ਦਿਓ ਤਾਂ ਕਿ ਦੁੱਧ ਪੱਕ ਕੇ ਗਾੜ੍ਹਾ ਹੋ ਜਾਵੇ।
4. ਜਦੋਂ ਦੁੱਧ ਪਕ ਕੇ ਇਕ ਚੌਥਾਈ ਰਹਿ ਜਾਵੇ ਤਾਂ ਉਸ ‘ਚ ਭਿਓਂਏ ਹੋਏ ਚੌਲ ਅਤੇ ਖੰਡ ਪਾ ਕੇ 15 ਮਿੰਟ ਤਕ ਪਕਾਓ।
5. ਫਿਰ ਇਸ ‘ਚ ਇਲਾਇਚੀ ਪਾਊਡਰ ਅਤੇ ਕੇਸਰ ਵਾਲਾ ਦੁੱਧ ਮਿਲਾ ਕੇ 2 ਮਿੰਟ ਪਕਾਓ ਅਤੇ ਫਿਰ ਇਸ ਨੂੰ ਸੇਂਕ ਤੋਂ ਹਟਾ ਦਿਓ।
6. ਪੈਨ ‘ਚ ਘਿਉ ਗਰਮ ਕਰਕੇ ਉਸ ‘ਚ ਸੌਂਗੀ ਅਤੇ ਮੇਵੇ ਪਾ ਕੇ ਹਲਕਾ ਭੁੰਨ ਲਓ।
7. ਫਿਰ ਇਨ੍ਹਾਂ ਮੇਵਿਆਂ ਨੂੰ ਖੀਰ ‘ਚ ਪਾ ਕੇ ਮਿਕਸ ਕਰ ਲਓ।
8. ਕੇਸਰੀਆ ਸ਼ਾਹੀ ਖੀਰ ਬਣ ਕੇ ਤਿਆਰ ਹੈ। ਇਸ ਨੂੰ ਗਰਮਾ-ਗਰਮ ਸਰਵ ਕਰੋ।

Leave a Comment

Your email address will not be published. Required fields are marked *