LOADING

Type to search

ਕੈਲਗਰੀ ਏਅਰਪੋਰਟ ਟਰੇਲ ਪ੍ਰੋਜੈਕਟ ਲਈ ਟਰੂਡੋ ਸਰਕਾਰ ਦੇਵੇਗੀ 50 ਮਿਲੀਅਨ ਡਾਲਰ

ਕੈਨੇਡਾ

ਕੈਲਗਰੀ ਏਅਰਪੋਰਟ ਟਰੇਲ ਪ੍ਰੋਜੈਕਟ ਲਈ ਟਰੂਡੋ ਸਰਕਾਰ ਦੇਵੇਗੀ 50 ਮਿਲੀਅਨ ਡਾਲਰ

admin ਜੁਲਾਈ 10, 2018
Share

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਲਗਰੀ ਏਅਰਪੋਰਟ ਮਾਰਗ ਨੂੰ ਪੂਰਾ ਕਰਨ ਲਈ 5 ਕਰੋੜ ਡਾਲਰ ਸੰਘੀ ਫੰਡ ‘ਚੋਂ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਐਲਾਨ ਕੈਲਗਰੀ ਕੌਮਾਂਤਰੀ ਹਵਾਈ ਅੱਡੇ ‘ਤੇ ਇਕ ਪ੍ਰੈੱਸ ਕਾਨਫਰੰਸ ਕਰਦਿਆਂ ਕੀਤਾ। ਪ੍ਰੋਵਿੰਸ ਸਰਕਾਰ ਇਸ ਪ੍ਰੋਜੈਕਟ ‘ਚ ਲਗਭਗ 3 ਲੱਖ ਡਾਲਰ ਖਰਚ ਕਰ ਰਹੀ ਹੈ। ਇਸ ਮਾਰਗ ਦੇ ਪੂਰਾ ਹੋਣ ਨਾਲ ਹੋਰ ਸੜਕਾਂ ਦਾ ਵੀ ਏਅਰਪੋਰਟ ਨਾਲ ਸੰਪਰਕ ਕਾਇਮ ਹੋ ਜਾਵੇਗਾ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਸੋਨੀ ਟਰੇਲ ਤੇ ਡੀਅਰਫੁੱਟ ਵਿਚਾਲੇ ਸਿੱਧਾ ਸੰਪਰਕ ਸਥਾਪਤ ਹੋ ਜਾਵੇਗਾ।
ਮੇਅਰ ਨਹੀਦ ਨੈਨਸੀ ਨੇ ਪ੍ਰਧਾਨ ਮੰਤਰੀ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੱਚ-ਮੁੱਚ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਐਲਬਰਟਾ ਟ੍ਰਾਂਸਪੋਰਟ ਮੰਤਰੀ ਬਰੇਨ ਨੈਸ਼ਨ, ਕੈਬਨਿਟ ਮੰਤਰੀ ਅਮਰਜੀਤ ਸਿੰਘ ਸੋਹੀ ਤੇ ਰਾਜ ਟ੍ਰਾਂਸਪੋਰਟ ਮੰਤਰੀ ਬਰੀਅਨ ਮੈਸਨ ਵੀ ਹਾਜ਼ਰ ਸਨ।

Leave a Comment

Your email address will not be published. Required fields are marked *