ਲਿਫੇਸਟੀਲੇ

ਘਰ ‘ਚ ਬਣਾਓ ਰੈਸਟੋਰੈਂਟ ਵਰਗੀ Kaju Curry

ਤੁਸੀਂ ਪਨੀਰ ਦੀਆਂ ਤਾਂ ਕਈ ਡਿੱਸ਼ਸ਼ ਟਰਾਈ ਕੀਤੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਾਜੂ ਕਰੀ ਦੀ ਟੇਸਟੀ ਸਬਜੀ ਬਾਰੇ। ਇਸ ਦਾ ਸੁਆਦ ਪਨੀਰ ਬਟਰ ਮਸਾਲਾ ਸਬਜੀ ਦੀ ਗਰੇਵੀ ਵਰਗਾ ਹੀ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦਾ ਆਸਾਨ ਵਿਧੀ ਬਾਰੇ।
ਸਮੱਗਰੀ—
ਘਿਉ – 1 ਚੱਮਚ
ਕਾਜੂ – 215 ਗ੍ਰਾਮ
ਤੇਲ – 40 ਮਿਲੀਲੀਟਰ
ਪਿਆਜ਼ – 150 ਗ੍ਰਾਮ
ਅਦਰਕ-ਲਸਣ ਪੇਸਟ – 1 ਚੱਮਚ
ਟਮਾਟਰ – 290 ਗ੍ਰਾਮ
ਕਾਜੂ – 5
ਤੇਲ – 2 ਚੱਮਚ
ਜੀਰਾ – 1 ਚੱਮਚ
ਦਾਲਚੀਨੀ – 1 ਇੰਚ
ਤੇਜ਼ਪੱਤਾ – 1
ਪਿਆਜ਼ – 95 ਗ੍ਰਾਮ
ਹਲਦੀ – 1/2 ਚੱਮਚ
ਲਾਲ ਮਿਰਚ – 1 ਚੱਮਚ
ਧਨੀਆ ਪਾਊਡਰ – 1/2 ਚੱਮਚ
ਨਮਕ – 1 ਚੱਮਚ
ਪਾਣੀ – 220 ਮਿਲੀਲੀਟਰ
ਤਾਜ਼ਾ ਕਰੀਮ – 65 ਗ੍ਰਾਮ
ਗਰਮ ਮਸਾਲਾ – 1/2 ਚੱਮਚ
ਸੁੱਕੀਆਂ ਮੇਥੀ ਦੀਆਂ ਪੱਤੀਆਂ – 1 ਚੱਮਚ
ਧਨੀਆ – ਗਾਰਨਿਸ਼ਿੰਗ ਲਈ
ਵਿਧੀ—
1. ਇਕ ਬਰਤਨ ਵਿਚ 1 ਚੱਮਚ ਘਿਉ ਗਰਮ ਕਰ ਕੇ 215 ਗ੍ਰਾਮ ਕਾਜੂ ਹਲਕਾ ਸੁਨਹਿਰੀ ਹੋਣ ਤੱਕ ਭੁੰਨ ਲਓ।
2. ਇਨ੍ਹਾਂ ਨੂੰ ਇਕ ਪਾਸੇ ਰੱਖੋ।
3. ਦੂੱਜੇ ਬਰਤਨ ਵਿਚ 40 ਮਿਲੀਲੀਟਰ ਤੇਲ ਗਰਮ ਕਰੋ 150 ਗ੍ਰਾਮ ਪਿਆਜ਼ ਚੰਗੀ ਤਰ੍ਹਾਂ ਭੁੰਨ ਲਓ।
4. 1 ਚੱਮਚ ਅਦਰਕ-ਲਸਣ ਪੇਸਟ ਪਾ ਕੇ 1-2 ਮਿੰਟ ਲਈ ਪਕਾਓ।
5. ਫਿਰ 290 ਗ੍ਰਾਮ ਟਮਾਟਰ ਪਾ ਕੇ ਨਰਮ ਹੋਣ ਤੱਕ ਫਰਾਈ ਕਰੋ।
6. ਹੁਣ 5 ਕਾਜੂ ਮਿਸ਼ਰਣ ਵਿਚ ਮਿਲਾਓ।
7. ਇਸ ਮਿਸ਼ਰਣ ਨੂੰ ਬਲੈਂਡਰ ਵਿਚ ਪੀਸ ਕੇ ਇਕ ਪਾਸੇ ਰੱਖ ਲਓ।
8. ਇਕ ਦੂੱਜੇ ਬਰਤਨ ਵਿਚ 2 ਚੱਮਚ ਤੇਲ ਗਰਮ ਕਰੋ। 1 ਚੱਮਚ ਜੀਰਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
9. 1 ਇੰਚ ਦਾਲਚੀਨੀ ਦਾ ਟੁੱਕਡਾ, 1 ਤੇਜ਼ਪੱਤਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
10. ਹੁਣ 95 ਗ੍ਰਾਮ ਪਿਆਜ਼ ਪਾ ਕੇ ਇਸ ਨੂੰ ਹਲਕਾ ਸੁਨਹਿਰੀ ਹੋਣ ਤੱਕ ਭੁੰਨ ਲਓ।
11. ਫਿਰ ਇਸ ਵਿਚ ਬਲੈਂਡ ਕੀਤਾ ਹੋਇਆ ਮਿਸ਼ਰਣ ਪਾ ਕੇ ਚੰਗੀ ਤਰ੍ਹਾਂ ਮਿਲਾਓ।
12. 1/2 ਚੱਮਚ ਹਲਦੀ ਪਾਓ।
13. 1 ਚੱਮਚ ਲਾਲ ਮਿਰਚ, 1/2 ਚੱਮਚ ਧਨੀਆ ਪਾਊਡਰ, 1 ਚੱਮਚ ਨਮਕ ਪਾਓ।
14. ਹੁਣ 220 ਮਿਲੀਲੀਟਰ ਪਾਣੀ ਪਾਓ।
15. 65 ਗ੍ਰਾਮ ਤਾਜ਼ਾ ਕਰੀਮ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ।
16. ਇਸ ਵਿਚ ਭੁੰਨੇ ਹੋਏ ਕਾਜੂ ਪਾ ਕੇ ਅਤੇ ਚੰਗੇ ਨਾਲ ਮਿਕਸ ਕਰੋ।
17. ਇਸ ਨੂੰ ਢੱਕਣ ‘ਚੋਂ ਢੱਕ ਕੇ 5 ਮਿੰਟ ਤੱਕ ਪਕਾਓ।
18. 1/2 ਚੱਮਚ ਗਰਮ ਮਸਾਲਾ, 1 ਚੱਮਚ ਸੁੱਕੀ ਮੇਥੀ ਦੀਆਂ ਪੱਤੀਆਂ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
19. 3-5 ਮਿੰਟ ਲਈ ਪਕਾਓ।
20. ਧਨੀਏ ਨਾਲ ਗਾਰਨਿਸ਼ ਕਰੋ।
21. ਰੋਟੀ ਨਾਲ ਗਰਮਾ-ਗਰਮ ਸਰਵ ਕਰੋ।

Related posts

ਅੱਖਾਂ ‘ਚੋਂ ਨਿਕਲਦੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਘਰੇਲੂ ਤਰੀਕੇ

admin

ਹਰੀ ਮਿਰਚ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

admin

ਅੰਜੀਰ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

admin

Leave a Comment

Login

X

Register