ਤਾਜਾ ਖ਼ਬਰਾਂ ਪੰਜਾਬ ਰਾਜਨੀਤਿਕ

ਜਲੰਧਰ ‘ਚ 13 ਨੂੰ ‘ਆਪ’ ਦੀ ਕਾਨਫਰੰਸ ਮੁਲਤਵੀ

ਆਮ ਆਦਮੀ ਪਾਰਟੀ ਦੇ ਵਲੋਂ ਤੋਂ 13 ਅਗਸਤ ਨੂੰ ਜਲੰਧਰ ‘ਚ ਰੱਖੀ ਗਈ ਕਾਨਫਰੰਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਕਾਰਨ ਪਾਰਟੀ ਦੇ ਪੰਜਾਬ ਪ੍ਰਭਾਰੀ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਰੁੱਝੇ ਹੋਏ ਹੋਣਾ ਦੱਸਿਆ ਗਿਆ ਹੈ। ਇੱਥੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਡਾ. ਬਲਵੀਰ ਸਿੰਘ ਦੀ ਪ੍ਰਧਾਨਗੀ ‘ਚ ਹੋਈ ਬੈਠਕ ‘ਚ ਇਸ ਦੀ ਘੋਸ਼ਣਾ ਕੀਤੀ ਗਈ। ਇਸ ਦੇ ਨਾਲ ਹੀ 15 ਅਗਸਤ ਨੂੰ ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸਰੂ ਦੇ ਸ਼ਹਾਦਤ ਦਿਵਸ ਮੌਕੇ ਪਾਰਟੀ ਲੀਡਰਸ਼ਿਪ ਸ਼ਹੀਦ ਦੀ ਮੂਰਤੀ ‘ਤੇ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਪ੍ਰੋਗਰਾਮ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਵੀਰਵਾਰ ਨੂੰ ਪਾਰਟੀ ਦੇ ਪੰਜਾਬ ਦੇ ਜ਼ਿਲਾ ਪ੍ਰਧਾਨਾਂ, ਹਲਕਾ ਪ੍ਰਧਾਨਾਂ, ਵਿੰਗਾਂ ਦੇ ਪ੍ਰਧਾਨਾਂ ਅਤੇ ਹੋਰ ਅਧਿਕਾਰੀਆਂ ਦੀ ਚੰਡੀਗੜ੍ਹ ‘ਚ ਬੈਠਕ ਹੋਈ। ਇਸ ‘ਚ ਸੰਸਦ ਭਗਵੰਤ ਮਾਨ ਦੇ ਇਲਾਵਾ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ, ਯੂਥ ਵਿੰਗ ਦੇ ਅਬਜ਼ਵਰ ਅਤੇ ਵਿਧਾਇਕ ਮੀਤ ਹੇਅਰ ਨੇ ਵੀ ਹਿੱਸਾ ਲਿਆ।
ਬੈਠਕ ‘ਚ ਨੇਤਾਵਾਂ ਨੇ ਕੀਤੀ ਖਹਿਰਾ ਅਤੇ ਸੰਧੂ ‘ਤੇ ਤੁਰੰਤ ਕਾਰਵਾਈ ਦੀ ਮੰਗ
ਬੈਠਕ ਦੇ ਦੌਰਾਨ ਜ਼ਿਆਦਾਤਰ ਨੇਤਾਵਾਂ ਨੇ ਪਾਰਟੀ ਨੂੰ ਤੋੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਉਹ ਗੁੰਮਰਾਹ ਹੋ ਚੁੱਕੇ ਆਪਣੇ ਹੀ ਨੇਤਾਵਾਂ ਨੂੰ ਪਹਿਲਾਂ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਮਾਨ ਨੇ ਦੱਸਿਆ ਕਿ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ‘ਚ ਹਨ ਅਤੇ ਉਨ੍ਹਾਂ ਦੇ ਹਰ ਭਰਮ ਅਤੇ ਗਿਲੇ-ਸ਼ਿਕਵਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਜਾਰੀ ਹੈ।
ਇਸ ਮੌਕੇ ਪਾਰਟੀ ਅਧਿਕਾਰੀਆਂ ਨੇ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਮੌਜੂਦਾ ਸੰਕਟ ਨੂੰ ਦੂਰ ਕਰਨ ਲਈ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਫਿਰ ਤੋਂ ਸੰਭਾਲਣ ਤਾਂ ਮਾਨ ਨੇ ਸਪੱਸ਼ਟ ਕੀਤਾ ਕਿ ਉਹ ਫਿਰ ਤੋਂ ਪ੍ਰਧਾਨ ਨਹੀਂ ਬਣਨਾ ਚਾਹੁੰਦੇ, ਪਰ ਬਤੌਰ ਵਲੰਟੀਅਰ ਉਹ ਪੂਰੇ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਪਾਰਟੀ ਨੂੰ ਮੌਜੂਦਾ ਸੰਕਟ ‘ਚੋਂ ਕੱਢਣਗੇ। ਇਸ ਦੇ ਨਾਲ ਹੀ ਅਗਲੇ ਦਿਨਾਂ ‘ਚ ਬਠਿੰਡਾ, ਫਰੀਦਕੋਟ, ਮਾਨਸਾ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿਆਂ ‘ਚ ਜਨਤਕ ਬੈਠਕਾਂ ਕਰਕੇ  ਵਲੰਟੀਅਰਾਂ ਸਮੇਤ ਸਾਰੇ ਸਥਾਨਕ ਨੇਤਾਵਾਂ ਦੇ ਮਨ ਦੀਆਂ ਗੱਲਾਂ ਸੁਣਨਗੇ, ਪਰ ਕਿਸੇ ਵੀ ਕੀਮਤ ‘ਤੇ ਪਾਰਟੀ ਨੂੰ ਟੁੱਟਣ ਨਹੀਂ ਦੇਣਗੇ। ਇਸ ਤਰ੍ਹਾਂ ਮਾਨ ਨੇ ਅਸਤੀਫੇ ਦੇ ਬਾਰੇ ‘ਚ ਸੁਖਪਾਲ ਸਿੰਘ ਖਹਿਰਾਂ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਅਸਤੀਫੇ ਦੀ ਕੇਵਲ ਡਰਾਮੇਬਾਜ਼ੀ ਕੀਤੀ ਤਾਂ ਉਹ ਪਿਛਵੇ ਤਿੰਨ-ਚਾਰ ਮਹੀਨਿਆਂ ਤੋਂ ਖੁਦ ਨੂੰ ਸੰਗਰੂਰ ਹਲਕੇ ਤੱਕ ਸੀਮਿਤ ਨਹੀਂ ਰੱਖਦੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਲਈ ਕੰਮ ਕਰਨ ਲਈ ਅਹੁਦਿਆਂ ਦੇ ਮੋਹਤਾਜ ਨਹੀਂ। ਮਾਨ ਨੇ ਕਿਹਾ ਕਿ ਮੁਆਫੀ ਦੇ ਮੁੱਦੇ ‘ਤੇ ਉਨ੍ਹਾਂ ਦੀ ਅਰਵਿੰਦ ਕੇਜਰੀਵਾਲ ਦੇ ਨਾਲ ਬੈਠਕ ਲੰਬੀ ਪਈ ਹੈ।

Related posts

ਡਾਰਕ ਸਕਿਨ ਲਈ ਵਧੀਆ ਹਨ ਇਹ ਫਾਊਂਡੇਸ਼ਨ ਸਟਿਕ

admin

ਵਨ ਡੇ ਸੀਰੀਜ਼ ਹਾਰਨ ਦੇ ਬਾਅਦ ਕੋਹਲੀ ਨੇ ਦਿੱਤਾ ਇਹ ਬਿਆਨ

admin

ਇਸ ਲਈ ਡੋਨਾਲਡ ਟਰੰਪ ਕਰਦੇ ਹਨ ਮੀਡੀਆ ‘ਤੇ ਹਮਲਾ

admin

Leave a Comment

Login

X

Register