LOADING

Type to search

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਕੀਤੀ ਸਰਕਾਰ ਖਿਲਾਫ ਨਾਅਰੇਬਾਜ਼ੀ

admin ਜੁਲਾਈ 10, 2018
Share

ਜਲ ਸਪਲਾਈ ਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਫੈਸਲੇ ਅਨੁਸਾਰ ਅਹੁਦੇਦਾਰਾਂ ਦੀ ਮੀਟਿੰਗ ਹੋਈ। ਇਸ ਦੌਰਾਨ ਸਮੂਹ ਅਹੁਦੇਦਾਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਸੰਬੋਧਨ ਕਰਦੇ ਅਮਰੀਕ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਪੱਤਰ ਦੀ ਨਿੰਦਾ ਕੀਤੀ ਤੇ ਦੱਸਿਆ ਕਿ ਕਪੂਰਥਲਾ ਦੀਆਂ ਪੰਚਾਇਤਾਂ ਨੂੰ ਦਿੱਤੀ ਗਈ ਵਾਟਰ ਸਪਲਾਈ ਯੋਜਨਾਵਾਂ ਕਿਸ਼ਨ ਸਿੰਘ ਵਾਲਾ, ਪੀਰੇਵਾਲ, ਬੂਹ, ਹੈਬਤਪੁਰ, ਲਾਟੀਆਂਵਾਲ, ਭੰਡਾਲ ਬੇਟ ਤੇ ਲੱਖਾਂ ਰੁਪਏ ਖਰਚ ਕਰਕੇ ਵੀ ਇਹ ਬੰਦ ਪਈ ਹੈ। ਉਨ੍ਹਾਂ ਦੱਸਿਆ ਕਿ ਬੂਹ ਵਾਟਰ ਸਪਲਾਈ ਸਕੀਮ ਦਾ ਬਿਜਲੀ ਵਿਭਾਗ ਵੱਲੋਂ ਦੋ-ਤਿੰਨ ਸਾਲਾਂ ਤੋਂ ਕੁਨੈਕਸ਼ਨ ਕੱਟਿਆ ਹੋਇਆ ਹੈ ਤੇ ਪਿੰਡ ਵਾਸੀ ਕੁੰਡੀ ਸਿਸਟਮ ਤੋਂ ਮੋਟਰ ਚਲਾ ਰਹੇ ਹਨ। ਪਿੰਡ ਕਿਸ਼ਨ ਸਿੰਘ ਵਾਲਾ, ਪੀਰੇਵਾਲ ਵਾਟਰ ਸਪਲਾਈ ਸਕੀਮ ਵੀ ਲਗਭਗ ਦਸ ਸਾਲਾਂ ਤੋਂ ਬੰਦ ਪਈ ਹੈ। ਹੈਬਤਪੁਰ ਵਾਟਰ ਸਪਲਾਈ ਸਕੀਮ ਵੀ ਬੰਦ ਪਈ ਹੈ। ਹੈਬਤਪੁਰ ਵਾਟਰ ਸਪਲਾਈ ਸਕੀਮ ਵੀ ਬੰਦ ਪਈ ਹੈ। ਇਸ ਤਰ੍ਹਾਂ ਪਹਿਲਾਂ ਹੀ ਵਾਟਰ ਸਪਲਾਈ ਯੋਜਨਾਵਾਂ ਦਾ ਬੁਰਾ ਹਾਲ ਹੈ। ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਪੰਚਾਇਤਾਂ ’ਤੇ ਵਾਟਰ ਸਪਲਾਈ ਯੋਜਨਾਵਾਂ ਦਾ ਬੋਝ ਧੱਕੇ ਨਾਲ ਵਧਾ ਰਹੀ ਹੈ ਤੇ ਇਨ੍ਹਾਂ ਯੋਜਨਾਵਾਂ ’ਤੇ ਲੱਗੇ ਹੋਏ ਕਰਮਚਾਰੀਆ ਦਾ ਰੁਜ਼ਗਾਰ ਵੀ ਖਤਮ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸਦੇ ਵਿਰਧ ’ਚ 19 ਜੁਲਾਈ 2018 ਨੂੰ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਦਫਤਰ ’ਚ ਧਰਨਾ ਦਿੱਤਾ ਜਾਵੇਗਾ ਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਭੇਜਿਆ ਜਾਵੇਗਾ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਫਿਰ ਵੀ ਪੱਤਰ ਵਾਪਸ ਨਾ ਲਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਤਰਲੋਕ ਸਿੰਘ, ਧੂਡ਼ ਸਿੰਘ, ਸਵਰਨ ਸਿੰਘ, ਜਗਤ ਸਿੰਘ, ਚਰਨਜੀਤ ਸਿੰਘ, ਸੁਲੱਖਣ ਸਿੰਘ, ਜਸਵੰਤ ਸਿੰਘ, ਅਜਮੇਰ ਸਿੰਘ, ਬੱਗਾ, ਸੁੱਖਾ, ਵਰਿੰਦਰ ਸਿੰਘ, ਜਗਪਾਲ, ਭੁੱਲਾ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਲੱਕੀ, ਹਰਜਿੰਦਰ ਕੁਮਾਰ, ਅੰਮ੍ਰਿਤ, ਗੁਰਪ੍ਰੀਤ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *