LOADING

Type to search

ਨੋਇਡਾ ‘ਚ ਦੁਨੀਆ ਦਾ ਸਭ ਤੋਂ ਵੱਡਾ ਮੋਬਾਇਲ ਪਲਾਂਟ ਸ਼ੁਰੂ

ਭਾਰਤ

ਨੋਇਡਾ ‘ਚ ਦੁਨੀਆ ਦਾ ਸਭ ਤੋਂ ਵੱਡਾ ਮੋਬਾਇਲ ਪਲਾਂਟ ਸ਼ੁਰੂ

admin ਜੁਲਾਈ 10, 2018
Share

ਨਰਿੰਦਰ ਮੋਦੀ ਤੇ ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੇ ਇਨ ਨੇ ਸੋਮਵਾਰ ਨੂੰ ਨੋਇਡਾ ਵਿਚ ਸੈਮਸੰਗ ਦੇ ਨਵੇਂ ਮੋਬਾਇਲ ਪਲਾਂਟ ਦਾ ਉਦਘਾਟਨ ਕੀਤਾ। ਅੱਜ ਤੋਂ ਨੋਇਡਾ ਵਿਚ ਦੁਨੀਆ ਦਾ ਸਭ ਤੋਂ ਵੱਡਾ ਮੋਬਾਇਲ ਪਲਾਂਟ ਹੁਣ ਸ਼ੁਰੂ ਹੋ ਗਿਆ ਹੈ। ਇਸ ਵਿਚ ਸਾਲਾਨਾ 12 ਕਰੋੜ ਮੋਬਾਇਲ ਫੋਨ ਬਣਾਏ ਜਾਣਗੇ। ਫਿਲਹਾਲ ਕੰਪਨੀ ਭਾਰਤ ਵਿਚ 6.7 ਕਰੋੜ ਸਮਾਰਟ ਫੋਨ ਬਣਾਉਂਦੀ ਹੈ। ਪਲਾਂਟ ਦੇ ਉਦਘਾਟਨ ‘ਤੇ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਦੁਨੀਆ ਵਿਚ ਭਾਰਤ ਦੀ ਦਿੱਖ ਬਿਹਤਰ ਹੋਵੇਗੀ। ਇਸ ਤੋਂ ਪਹਿਲਾਂ ਦੋਵੇਂ ਨੇਤਾ ਮੈਟਰੋ ਦਾ ਸਫਰ ਕਰ ਕੇ ਦਿੱਲੀ ਤੋਂ ਨੋਇਡਾ ਪਹੁੰਚੇ।  ਮੂਨ ਐਤਵਾਰ ਨੂੰ ਦਿੱਲੀ ਪਹੁੰਚੇ ਸਨ। ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ। ਉਨ੍ਹਾਂ ਦੇ ਨਾਲ ਪਤਨੀ ਕਿਮ ਯੁੰਗ ਸੁਕ, ਕੈਬਨਿਟ ਦੇ ਸੀਨੀਅਰ ਮੈਂਬਰ, ਅਧਿਕਾਰੀ ਅਤੇ 100 ਉਦਯੋਗਪਤੀ ਵੀ ਆਏ ਹਨ। 10 ਜੁਲਾਈ ਨੂੰ ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਦਾ ਰਸਮੀ ਸਵਾਗਤ ਹੋਵੇਗਾ। ਫਿਰ ਉਹ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦੁਵੱਲੀ ਵਾਰਤਾ ਕਰਨਗੇ। ਇਸ ਦੌਰਾਨ ਰੱਖਿਆ ਖੇਤਰ ਤੇ ਸਾਈਬਰ ਸਕਿਓਰਿਟੀ ਵਿਚ ਕਰਾਰ ਹੋਣ ਦੀ ਉਮੀਦ ਹੈ।  ਨਰਿੰਦਰ ਮੋਦੀ ਤੇ ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੇ ਇਨ ਨੇ ਸੋਮਵਾਰ ਨੂੰ ਨੋਇਡਾ ਵਿਚ ਸੈਮਸੰਗ ਦੇ ਨਵੇਂ ਮੋਬਾਇਲ ਪਲਾਂਟ ਦਾ ਉਦਘਾਟਨ ਕੀਤਾ। ਅੱਜ ਤੋਂ ਨੋਇਡਾ ਵਿਚ ਦੁਨੀਆ ਦਾ ਸਭ ਤੋਂ ਵੱਡਾ ਮੋਬਾਇਲ ਪਲਾਂਟ ਹੁਣ ਸ਼ੁਰੂ ਹੋ ਗਿਆ ਹੈ। ਇਸ ਵਿਚ ਸਾਲਾਨਾ 12 ਕਰੋੜ ਮੋਬਾਇਲ ਫੋਨ ਬਣਾਏ ਜਾਣਗੇ। ਫਿਲਹਾਲ ਕੰਪਨੀ ਭਾਰਤ ਵਿਚ 6.7 ਕਰੋੜ ਸਮਾਰਟ ਫੋਨ ਬਣਾਉਂਦੀ ਹੈ। ਪਲਾਂਟ ਦੇ ਉਦਘਾਟਨ ‘ਤੇ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਪਲਾਂਟ ਦੇ ਸ਼ੁਰੂ ਹੋਣ ਨਾਲ ਦੁਨੀਆ ਵਿਚ ਭਾਰਤ ਦੀ ਦਿੱਖ ਬਿਹਤਰ ਹੋਵੇਗੀ। ਇਸ ਤੋਂ ਪਹਿਲਾਂ ਦੋਵੇਂ ਨੇਤਾ ਮੈਟਰੋ ਦਾ ਸਫਰ ਕਰ ਕੇ ਦਿੱਲੀ ਤੋਂ ਨੋਇਡਾ ਪਹੁੰਚੇ।  ਮੂਨ ਐਤਵਾਰ ਨੂੰ ਦਿੱਲੀ ਪਹੁੰਚੇ ਸਨ। ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ। ਉਨ੍ਹਾਂ ਦੇ ਨਾਲ ਪਤਨੀ ਕਿਮ ਯੁੰਗ ਸੁਕ, ਕੈਬਨਿਟ ਦੇ ਸੀਨੀਅਰ ਮੈਂਬਰ, ਅਧਿਕਾਰੀ ਅਤੇ 100 ਉਦਯੋਗਪਤੀ ਵੀ ਆਏ ਹਨ। 10 ਜੁਲਾਈ ਨੂੰ ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਦਾ ਰਸਮੀ ਸਵਾਗਤ ਹੋਵੇਗਾ। ਫਿਰ ਉਹ ਹੈਦਰਾਬਾਦ ਹਾਊਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦੁਵੱਲੀ ਵਾਰਤਾ ਕਰਨਗੇ। ਇਸ ਦੌਰਾਨ ਰੱਖਿਆ ਖੇਤਰ ਤੇ ਸਾਈਬਰ ਸਕਿਓਰਿਟੀ ਵਿਚ ਕਰਾਰ ਹੋਣ ਦੀ ਉਮੀਦ ਹੈ।

Leave a Comment

Your email address will not be published. Required fields are marked *