• Home
  • ਤਾਜਾ ਖ਼ਬਰਾਂ
  • ਪਾਰਟੀ ਤੋਂ ਬਾਗੀ ਹੋਏ ਖਹਿਰਾ ਤੇ ਸੰਧੂ ਖਿਲਾਫ ਸਖਤ ਕਾਰਵਾਈ!
ਤਾਜਾ ਖ਼ਬਰਾਂ ਪੰਜਾਬ

ਪਾਰਟੀ ਤੋਂ ਬਾਗੀ ਹੋਏ ਖਹਿਰਾ ਤੇ ਸੰਧੂ ਖਿਲਾਫ ਸਖਤ ਕਾਰਵਾਈ!

ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਬਠਿੰਡਾ ਕਨਵੈਸ਼ਨ ਕਰਨ ਵਾਲੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਤੇ ਵਿਧਾਇਕ ਕੰਵਰ ਸੰਧੂ ਖਿਲਾਫ ਪਾਰਟੀ ਦੀ ਹੋਈ ਇਕ ਮੀਟਿੰਗ ਦੌਰਾਨ ਸਖਤ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ, ਜਿਸ ਕਾਰਨ ਦੋਹਾਂ ਧਿਰਾਂ ਵਿਚਕਾਰ ਕੋਈ ਸਮਝੌਤਾ ਹੋਣ ਦੀ ਸੰਭਾਵਨਾ ਕਿਤੇ ਨਜ਼ਰ ਨਹੀਂ ਆ ਰਹੀ। ਖਹਿਰਾ ਦਾ ਬਾਗੀ ਧੜਾ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਬਠਿੰਡਾ ਕਨਵੈਂਸ਼ਨ ‘ਚ ਪਾਸ ਕੀਤੇ ਗਏ 6 ਮਤਿਆਂ ਤੋਂ ਕਿਸੇ ਵੀ ਹਾਲਤ ‘ਚ ਪਿੱਛੇ ਨਹੀਂ ਹਟਣਗੇ।

ਪਾਰਟੀ ਦੀ ਬੀਤੇ ਦਿਨ ਹੋਈ ਮੀਟਿੰਗ ‘ਚ ਸੰਸਦ ਮੈਂਬਰ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ ਸਮੇਤ ਪੰਜੇ ਜ਼ੋਨ ਪ੍ਰਧਾਨ, ਜ਼ਿਲਾ ਪ੍ਰਧਾਨ, ਸਰਕਲ ਪ੍ਰਧਾਨ ਤੇ ਹੋਰ ਆਗੂ ਸ਼ਾਮਲ ਸਨ ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਤਕਰੀਬਨ ਸਾਰੇ ਆਗੂਆਂ ਨੇ ਖਹਿਰਾ ਤੇ ਸੰਧੂ ਖਿਲਾਫ ਇਕਸੁਰ ਹੋ ਕੇ ਸਿਆਸੀ ਬੰਬਾਰੀ ਕੀਤੀ ਤੇ ਦੋਸ਼ ਲਾਇਆ ਕਿ ਇਨ੍ਹਾਂ ਦੋਹਾਂ ਵਿਧਾਇਕਾਂ ਵਲੋਂ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Related posts

ਨਸ਼ਾ ਸਮੱਗਲਿੰਗ ‘ਤੇ ਰੋਕ ਲਾਉਣ ਲਈ ਸਰਹੱਦ ‘ਤੇ ਬੀ. ਐੱਸ. ਐੱਫ. ਜਵਾਨਾਂ ਦੀ ਤਾਇਨਾਤੀ ਦੀ ਮਿਆਦ ਘਟਾਈ ਜਾਵੇ : ਅਮਰਿੰਦਰ

admin

ਇਹ ਮੇਰਾ ਟੈਸਟ ਪੋਸਟ ਹੈ

admin

ਰੂਸ ਪਾਬੰਦੀ ‘ਤੇ ਅਮਰੀਕੀ ਨੀਤੀ ਵਿਚ ਕੋਈ ਬਦਲਾਅ ਨਹੀਂ : ਮਾਈਕ ਪੋਂਪੀਓ

admin

Leave a Comment

Login

X

Register