• Home
  • ਭਾਰਤ
  • ਪੀ.ਐੈੱਮ ਮੋਦੀ. ਨੇ ਹਰਿਵੰਸ਼ ਨੂੰ ਜਿੱਤ ਦੀ ਦਿੱਤੀ ਵਧਾਈ, ਕਿਹਾ ਹੁਣ ਸਭ ਕੁਝ ਹਰਿ ਦੇ ਭਰੋਸੇ
ਭਾਰਤ ਰਾਜਨੀਤਿਕ

ਪੀ.ਐੈੱਮ ਮੋਦੀ. ਨੇ ਹਰਿਵੰਸ਼ ਨੂੰ ਜਿੱਤ ਦੀ ਦਿੱਤੀ ਵਧਾਈ, ਕਿਹਾ ਹੁਣ ਸਭ ਕੁਝ ਹਰਿ ਦੇ ਭਰੋਸੇ

ਰਾਜ ਸਭਾ ਦੇ ਉਪ-ਚੇਅਰਮੈਨ ਦੀ ਚੋਣ ਜੇ.ਡੀ.ਯੂ. ਸੰਸਦ ਅਤੇ ਐੈੱਨ.ਡੀ.ਏ. ਦੇ ਉਮੀਦਵਾਰ ਹਰਿਵੰਸ਼ ਨਾਰਾਇਣ ਸਿੰਘ ਨੇ ਜਿੱਤ ਲਈ ਹੈ। ਉਨ੍ਹਾਂ ਨੇ ਕਾਂਗਰਸ ਦੇ ਬੀ.ਕੇ. ਹਰਿਪ੍ਰਸਾਦ ਨੂੰ ਹਰਾਇਆ ਹੈ। ਰਾਜ ਸਭਾ ਦੇ ਚੇਅਰਮੈਨ ਵੈਕਿਊਂ ਨਾਇਡੂ ਨੇ ਜਿਵੇਂ ਹੀ ਹਰਿਵੰਸ਼ ਸਿੰਘ ਦੀ ਜਿੱਤ ਦਾ ਐਲਾਨ ਕੀਤਾ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਸੀਟ ‘ਤੇ ਜਾ ਕੇ ਵਧਾਈ ਦਿੱਤੀ।
ਰਾਜ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੰਦੇ ਹੋਏ ਕਿਹਾ, ”ਹਰਿਵੰਸ਼ ਜੀ ਕਾਲਮ ਦੇ ਵੱਡੇ ਧਨੀ ਹਨ। ਹਰਿਵੰਸ਼ ਜੀ ਚੰਦਰਸ਼ੇਖਰ ਜੀ ਦੇ ਚਹੇਤੇ ਹਨ। ਜਿਸ ਭੂਮੀ (ਬਲੀਆ) ਤੋਂ ਆਏ ਹਨ, ਆਜ਼ਾਦੀ ਦੀ ਲੜਾਈ ‘ਚ ਉਸ ਦੀ ਬਹੁਤ ਭੂਮਿਕਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਭ ਕੁਝ ਹਰਿ ਦੇ ਭਰੋਸੇ ਹੈ।”
ਇਸ ਨਾਲ ਹੀ ਰਾਜ ਸਭਾ ‘ਚ ਵਿਰੋਧੀ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਆਪਣੇ ਸੰਬੋਧਨ ‘ਚ ਹਰਿਵੰਸ਼ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ, ”ਅਸੀਂ ਉਨ੍ਹਾਂ ਦੇ ਨਾਲ ਹਾਂ। ਹਰਿਵੰਸ਼ ਜੀ ਪਹਿਲਾਂ ਐੈਨ.ਡੀ.ਏ. ਦੇ ਉਮੀਦਵਾਰ ਸਨ, ਪਰ ਚੋਣ ਜਿੱਤਣ ਅਤੇ ਉਪ ਚੇਅਰਮੈਨ ਬਣਨ ਤੋਂ ਬਾਅਦ ਇਹ ਪੂਰੇ ਸਦਨ ਦੇ ਹੋ ਗਏ ਹਨ। ਕਿਸੇ ਇਕ ਪਾਰਟੀ ਦੇ ਨਹੀਂ ਹਨ। ਬਸ ਉਹ ਆਪਣਾ ਕੰਮ ਚੰਗੀ ਤਰ੍ਹਾਂ ਕਰਨ।”
ਵੋਟਿੰਗ ਤੋਂ ਪਹਿਲਾਂ ਹੀ ਹਰਿਵੰਸ਼ ਦੀ ਜਿੱਤ ਤੈਅ ਮੰਨੀ ਜਾ ਰਹੀ ਸੀ। ਬੀਜੂ ਜਨਤਾ ਦਲ ਨੇ ਹਰਿਵੰਸ਼ ਦਾ ਸਮਰਥਨ ਕਰਨ ਦੇ ਸੰਕੇਤ ਦੇ ਕੇ ਵਿਰੋਧੀ ਧਿਰ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ। ਇਸ ਨਾਲ ਹੀ ਭਾਜਪਾ ਤੋਂ ਨਾਰਾਜ਼ ਸ਼ਿਵਸੈਨਾ ਨੇ ਹਰਿਵੰਸ਼ ਦੇ ਸਮਰਥਨ ‘ਚ ਪ੍ਰਸਤਾਵ ਦੇ ਕੇ ਐੈੱਨ.ਡੀ.ਏ. ਨੂੰ ਸਿਆਸੀ ਰਾਹਤ ਦਿੱਤੀ ਹੈ।

Related posts

ਸੋਨੀਆ ਨੂੰ ‘ਵਿਦੇਸ਼ੀ ਮਾਂ’ ਕਹਿ ਕੇ BSP ਲੀਡਰ ਨੇ ਕੀਤਾ ਰਾਹੁਲ ’ਤੇ ਹਮਲਾ, ਮਾਇਆਵਤੀ ਨੇ ਖੋਹਿਆ ਅਹੁਦਾ

admin

ਅੰਨਾ ਹਜ਼ਾਰੇ ਦਾ ਐਲਾਨ-ਮੋਦੀ ਸਰਕਾਰ ਖਿਲਾਫ ਫਿਰ ਕਰਾਂਗਾ ਭੁੱਖ ਹੜਤਾਲ

admin

ਕੇਜਰੀਵਾਲ ਨਾਲ ਪੰਜਾਬ ਆਪ ਪਾਰਟੀ ਦੇ ਵਿਧਾਇਕ ਕਰਨਗੇ ਬੈਠਕ

admin

Leave a Comment

Login

X

Register