ਤਾਜਾ ਖ਼ਬਰਾਂ ਲਿਫੇਸਟੀਲੇ

ਬਾਦਾਮ ਵਾਲੀ ਕੁਲਫੀ

ਕੁਲਫੀ ਖਾਣ ਦੇ ਸਾਰੇ ਸ਼ੌਕੀਨ ਹਨ ਖਾਸ ਕਰਕੇ ਬੱਚੇ ਤਾਂ ਇਸ ਨੂੰ ਦੇਖਦੇ ਹੀ ਇਸ ਦੀ ਮੰਗ ਕਰਨ ਲੱਗਦੇ ਹਨ। ਬਜ਼ਾਰ ‘ਚੋਂ ਖਰੀਦਣ ਦੀ ਬਜਾਏ ਇਸ ਨੂੰ ਘਰ ‘ਚ ਬਣਾ ਕੇ ਵੀ ਖਾਦਾ ਜਾਵੇ ਤਾਂ ਇਸ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਬਾਦਾਮ ਕੁਲਫੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਜੋ ਸੁਆਦ ਹੋਣ ਦੇ ਨਾਲ-ਨਾਲ ਹੈਲਦੀ ਵੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਆਸਾਨ ਵਿਧੀ ਬਾਰੇ…
ਸਮੱਗਰੀ
– ਬਾਦਾਮ(ਬਾਰੀਕ ਕੱਟੇ ਹੋਏ) 2 ਕੱਪ
– ਕੰਡੈਸਡ ਮਿਲਕ 2 ਕੱਪ
– ਦੁੱਧ ਅੱਧਾ ਕੱਪ
– ਕ੍ਰੀਮ 8 ਚੱਮਚ
– ਕੇਸਰ 1 ਚੱਮਚ
– ਸਾਬਤ ਬਾਦਾਮ 1 ਚੱਮਚ ਕੇਸਰ 1 ਚੱਮਚ
– ਕੇਸਰ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਬਾਊਲ ‘ਚ ਬਾਦਾਮ, ਕੰਡੈਸਟ ਮਿਲਕ, ਅਤੇ ਕ੍ਰੀਮ ਪਾ ਕੇ ਗਾੜ੍ਹਾ ਘੋਲ ਤਿਆਰ ਕਰ ਲਓ।
2. ਫਿਰ ਪੈਨ ‘ਚ ਦੁੱਧ ਅਤੇ ਕੇਸਰ ਪਾ ਕੇ ਘੱਟ ਗੈਸ ‘ਤੇ ਉਬਾਲ ਲਓ। ਜਦੋਂ ਕੇਸਰ ਦੁੱਧ ‘ਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਤਾਂ ਇਸ ਨੂੰ ਸੇਕ ਤੋਂ ਹਟਾ ਕੇ ਠੰਡਾ ਹੋਣ ਲਈ ਰੱਖ ਦਿਓ।
3. ਦੁੱਧ ਠੰਡਾ ਹੋਣ ਦੇ ਬਾਅਦ ਇਸ ਨੂੰ ਤਿਆਰ ਕੀਤੇ ਹੋਏ ਘੋਲ ‘ਚ ਪਾਓ ਅਤੇ ਮਿਲਾਓ।
4. ਫਿਰ ਤਵੇ ‘ਤੇ ਘੱਟ ਗੈਸ ‘ਤੇ ਸਾਬਤ ਬਾਦਾਮ ਨੂੰ ਭੁੰਨ ਲਓ ਅਤੇ ਫਿਰ ਇਸ ਨੂੰ ਬਾਰੀਕ ਕੱਟ ਲਓ।
5. ਇਨ੍ਹਾਂ ‘ਚ ਥੋੜ੍ਹੇ ਬਾਦਾਮ ਕੁਲਫੀ ਮਿਸ਼ਰਣ ‘ਚ ਪਾਓ ਅਤੇ ਥੋੜ੍ਹੇ ਨੂੰ ਗਾਰਨਿਸ਼ ਕਰਨ ਲਈ ਇਕ ਸਾਈਡ ਰੱਖ ਦਿਓ।
6. ਫਿਰ ਤਿਆਰ ਮਿਸ਼ਰਣ ਨੂੰ ਕੁਲਫੀ ਮੇਕਰ ‘ਚ ਪਾਓ ਅਤੇ ਢੱਕਣ ਲਗਾ ਕੇ 4 ਘੰਟਿਆਂ ਲਈ ਇਕ ਫਰਿੱਜ ‘ਚ ਰੱਖੋ।
7. ਇਸ ਤੋਂ ਬਾਅਦ ਕੁਲਫੀ ਨੂੰ ਫਰਿੱਜ ‘ਚੋਂ ਕੱਢ ਕੇ ਬਾਦਾਮ ਅਤੇ ਕੇਸਰ ਨਾਲ ਗਾਰਨਿਸ਼ ਕਰਕੇ ਸਰਵ ਕਰੋ।

Related posts

ਬਠਿੰਡਾ ‘ਚ 2 ਅਗਸਤ ਨੂੰ ਖਹਿਰਾ ਕਰਨਗੇ ਰੈਲੀ

admin

ਚਸ਼ਮੇ ਕਾਰਨ ਨੱਕ ‘ਤੇ ਪਏ ਨਿਸ਼ਾਨਾਂ ਨੂੰ ਇਨ੍ਹਾਂ ਘਰੇਲੂ ਤਰੀਕਿਆਂ ਨਾਲ ਕਰੋ ਦੂਰ

admin

ਹੁਣ ਵਾਸ਼ਿੰਗਟਨ ‘ਚ ਹੋਵੇਗੀ ਪੁਤਿਨ ਤੇ ਟਰੰਪ ਦੀ ਮੁਲਾਕਾਤ

admin

Leave a Comment

Login

X

Register