ਅਮਰੀਕਾ ਵਿਸ਼ੇਸ਼ ਤਾਜਾ ਖ਼ਬਰਾਂ

ਭਾਰਤੀ ਮੂਲ ਦੇ ਅਮਰੀਕੀਆਂ ‘ਚ ਐੱਸ.ਯੂ.ਆਈ.ਡੀ. ਮੌਤ ਦਰ ਸਭ ਤੋਂ ਘੱਟ

ਅਮਰੀਕਾ ਦੇ ਨਿਊਜਰਸੀ ਸੂਬੇ ਵਿਚ ਜਾਤੀ ਸਮੂਹਾਂ ਦਰਮਿਆਨ ਬੱਚਿਆਂ ਨੂੰ ਨਾਲ ਸੁਲਾਉਣ ਵਾਲੇ ਭਾਰਤੀ ਮੂਲ ਦੇ ਅਮਰੀਕੀਆਂ ਦੀ ਫੀਸਦੀ ਦਰ ਸਭ ਤੋਂ ਵੱਧ ਹੈ ਪਰ ਉਨ੍ਹਾਂ ਵਿਚ ਬਿਸਤਰਾ ਸਾਂਝਾ ਕਰਨ ਕਾਰਨ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ (ਐੱਸ. ਯੂ. ਆਈ. ਡੀ.) ਦੀ ਦਰ ਸਭ ਤੋਂ ਘੱਟ ਹੈ। ਇਹ ਜਾਣਕਾਰੀ ਸਟਗਰਸ ਬਾਇਓਮੈਡੀਕਲ ਐਂਡ ਹੈਲਥ ਸਾਇੰਸਿਜ਼ ਦੇ ਅਧਿਐਨ ਵਿਚ ਸਾਹਮਣੇ ਆਈ ਹੈ।
ਆਮ ਤੌਰ ‘ਤੇ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ, ਬਿਸਤਰਾ ਸਾਂਝਾ ਕਰਨ ਨੂੰ ਐੱਸ. ਯੂ. ਆਈ. ਡੀ. ਵਿਚ ਇਕ ਉੱਚ ਖਤਰੇ ਦਾ ਕਾਰਕ ਮੰਨਦੀ ਹੈ। ਐੱਸ. ਯੂ. ਆਈ. ਡੀ. ‘ਚ ਇਕ ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਅਚਾਨਕ ਮੌਤ, ਦੁਰਘਟਨਾ ਕਾਰਨ ਸਾਹ ਘੁੱਟਿਆ ਜਾਣਾ, ਬਿਸਤਰੇ ‘ਤੇ ਗਲ਼ਾ ਦੱਬ ਜਾਣਾ, ਬੀਮਾਰੀ ਅਤੇ ਹੋਰ ਕਾਰਨ ਸ਼ਾਮਲ ਹਨ। ਖੋਜਕਾਰਾਂ ਨੇ ਇਸ ਸਥਿਤੀ ਲਈ ਜਿਨ੍ਹਾਂ ਕਾਰਕਾਂ ਨੂੰ ਜ਼ਿੰਮੇਵਾਰ ਮੰਨਿਆ ਹੈ, ਉਨ੍ਹਾਂ ਵਿਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦੀ ਬੱਚਿਆਂ ਵੱਲ ਪਿੱਠ ਕਰ ਕੇ ਸੌਣ ਦੀ ਆਦਤ ਵੀ ਸ਼ਾਮਲ ਹੈ।

Related posts

ਅਮਰੀਕੀ ਔਰਤਾਂ ਨੂੰ ਪਸੰਦ ਨਹੀਂ ਟਰੰਪ ਪ੍ਰਸ਼ਾਸਨ

admin

ਅਫਗਾਨਿਸਤਾਨ ਅੱਤਵਾਦੀ ਹਮਲਾ : ਮ੍ਰਿਤਕਾਂ ‘ਚ ਸੰਯੁਕਤ ਰਾਸ਼ਟਰ ਦੀ ਕਰਮਚਾਰੀ ਵੀ ਸ਼ਾਮਲ

admin

ਇਨ੍ਹਾਂ ਪੰਜ ਕਾਰਨਾਂ ਕਰਕੇ ਨਹੀਂ ਟੁੱਟੇਗੀ ‘ਆਪ’

admin

Leave a Comment

Login

X

Register