LOADING

Type to search

ਸੰਜੇ ਦੱਤ ਦੇ ਦੋਸਤ ‘ਕਮਲੀ’ ਨੇ ਆਖਿਰਕਾਰ ਦੇਖ ਹੀ ਲਈ ‘ਸੰਜੂ’

ਮਨੋਰੰਜਨ

ਸੰਜੇ ਦੱਤ ਦੇ ਦੋਸਤ ‘ਕਮਲੀ’ ਨੇ ਆਖਿਰਕਾਰ ਦੇਖ ਹੀ ਲਈ ‘ਸੰਜੂ’

admin ਜੁਲਾਈ 10, 2018
Share

ਫਿਲਮਕਾਰ ਰਾਜਕੁਮਾਰ ਹਿਰਾਨੀ ਦੀ ‘ਸੰਜੂ’ ਫਿਲਮ ਨੇ ਅਜੇ ਵੀ ਬਾਕਸ ਆਫਿਸ ‘ਤੇ ਆਪਣਾ ਦਬਦਬਾ ਬਣਾਇਆ ਹੋਇਆ ਹੈ। ਫਿਲਮ ਜਲਦ ਹੀ 300 ਕਰੋੜ ਦੀ ਕਮਾਈ ਕਰ ਲਵੇਗੀ। ‘ਸੰਜੂ’ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਇਸ ਫਿਲਮ ‘ਚ ਰਣਬੀਰ ਨੇ ਸੰਜੇ ਦੱਤ ਦਾ ਕਿਰਦਾਰ ਨਿਭਾਇਆ ਹੈ ਅਤੇ ਵਿੱਕੀ ਕੌਸ਼ਲ ਨੇ ਸੰਜੇ ਦੱਤ ਦੇ ਦੋਸਤ ‘ਕਮਲੀ’ ਦਾ ਰੋਲ ਨਿਭਾਇਆ ਹੈ।ਕਮਲੀ’ ਦਾ ਕਿਰਦਾਰ ‘ਸੰਜੂ’ ਦੇ ਕਈ ਦੋਸਤਾਂ ਤੋਂ ਪ੍ਰੇਰਿਤ ਹੈ। ਵਿੱਕੀ ਦੀ ਐਕਟਿੰਗ ਦੀ ਵੀ ਇਸ ਫਿਲਮ ‘ਚ ਕਾਫੀ ਤਾਰੀਫ ਹੋ ਰਹੀ ਹੈ ਪਰ ਸੰਜੂ ਦੇ ਦੋਸਤ ਨੇ ਆਪਣੀ ਹੀ ਫਿਲਮ ਅਜੇ ਤੱਕ ਦੇਖੀ ਨਹੀਂ ਸੀ। ਜੀ ਹਾਂ, ਵਿੱਕੀ ਨੇ ‘ਸੰਜੂ’ ਫਿਲਮ ਅਜੇ ਤੱਕ ਦੇਖੀ ਨਹੀਂ ਸੀ ਪਰ ਰਿਲੀਜ਼ ਤੋਂ 10 ਦਿਨ ਬਾਅਦ ਵਿੱਕੀ ਨੇ ਇਹ ਫਿਲਮ ਦੇਖ ਲਈ ਹੈ। ਇਸ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਵਿੱਕੀ ਸਿਨੇਮਾਘਰ ‘ਚ ਨਜ਼ਰ ਆ ਰਹੇ ਹਨ।ਜ਼ਿਕਰਯੋਗ ਹੈ ਕਿ ਵਿੱਕੀ ਆਪਣੇ ਅਗਲੀ ਫਿਲਮ ‘ਉੜੀ’ ਦੀ ਸ਼ੂਟਿੰਗ ਕਰ ਰਹੇ ਹਨ। ਉਂਝ 2018 ਵਿੱਕੀ ਲਈ ਕਾਫੀ ਖਾਸ ਰਿਹਾ ਹੈ। ਵਿੱਕੀ ਦੀ ਇਸ ਸਾਲ ਦੀ ਪਹਿਲੀ ਫਿਲਮ ‘ਰਾਜ਼ੀ’ ਨੇ ਵੀ ਬਾਕਸ ਆਫਿਸ ‘ਤੇ 100 ਕਰੋੜ ਤੋਂ ਵੱਧ ਕਮਾਈ ਕੀਤੀ ਹੈ। ਹੁਣ ਵਿੱਕੀ ਦੀ ਦੂਜੀ ਫਿਲਮ ‘ਸੰਜੂ’ ਵੀ ਜਲਦੀ ਹੀ ਬਾਕਸ ਆਫਿਸ ‘ਤੇ 300 ਕਰੋੜ ਦੀ ਕਮਾਈ ਕਰ ਲਵੇਗੀ।

Leave a Comment

Your email address will not be published. Required fields are marked *