LOADING

Type to search

ਭਾਰਤ

ਹੁਣ ਭਾਜਪਾ ਦੇ ਟਾਰਗੈੱਟ ‘ਤੇ ਪੰਜਾਬ ਕਰਨਾਟਕ ਦੇ ਬਾਅਦ

admin ਜੁਲਾਈ 5, 2018
Share

ਕਰਨਾਟਕ ਦੇ ਬਾਅਦ ਹੁਣ ਪੰਜਾਬ ਹੀ ਇਕਲੌਤਾ ਅਜਿਹਾ ਵੱਡਾ ਸੂਬਾ ਹੈ, ਜਿੱਥੇ ਕਾਂਗਰਸ ਸੱਤਾ ‘ਚ ਹੈ। ਇਸ ਦੇ ਇਲਾਵਾ ਪੁੱਡੂਚੇਰੀ ਅਤੇ ਮਿਜ਼ੋਰਮ ਹੀ ਅਜਿਹੇ ਛੋਟੇ ਸੂਬੇ ਹਨ, ਜਿੱਥੇ ਕਾਂਗਰਸ ਸੱਤਾ ‘ਚ ਹੈ। ਹੌਲੀ-ਹੌਲੀ ਭਾਜਪਾ ਕਾਂਗਰਸ ਮੁਕਤ ਭਾਰਤ ਵੱਲ ਵੱਧ ਰਹੀ ਹੈ ਪਰ ਇਸ ‘ਚ ਸਭ ਤੋਂ ਵੱਡੀ ਰੁਕਾਵਟ ਪੰਜਾਬ ਦੇ ਭਾਜਪਾ ਆਗੂ ਹਨ। ਕਿਹਾ ਜਾ ਰਿਹਾ ਹੈ ਕਿ ਕਰਨਾਟਕ ਜਿੱਤਣ ਦੇ ਬਾਅਦ ਹੁਣ ਭਾਜਪਾ ਦਾ ਅਗਲਾ ਟਾਰਗੈੱਟ ਪੰਜਾਬ ਹੀ ਹੈ। 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਹਾਈਕਮਾਨ ਹੁਣੇ ਸੂਬੇ ‘ਚ ਤਿਆਰੀ ਸ਼ੁਰੂ ਕਰ ਸਕਦੀ ਹੈ। ਇਸ ਲਈ ਜਿੱਥੇ ਨਵੀਂ ਪੌਧ ‘ਤੇ ਵਿਸ਼ਵਾਸ ਕੀਤਾ ਜਾਵੇਗਾ, ਉਥੇ ਪੁਰਾਣੇ ਚੱਲੇ ਕਾਰਤੂਸਾਂ ਨੂੰ ਖੁੱੱਡੇ ਲਾਈਨ ਲਗਾਇਆ ਜਾ ਸਕਦਾ ਹੈ।

ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ ‘ਚ ਪਾਰਟੀ ਥਿੰਕ ਟੈਂਕ ਜਲਦ ਹੀ ਪੰਜਾਬ ਨੂੰ ਲੈ ਕੇ ਆਪਣੀ ਰਣਨੀਤੀ ਬਣਾਉਣਾ ਸ਼ੁਰੂ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਅਕਾਲੀ ਦਲ ਨੂੰ ਅਲਵਿਦਾ ਕਹਿਣ ਦਾ ਭਾਜਪਾ ਦਾ ਕੋਈ ਇਰਾਦਾ ਨਹੀਂ ਹੈ। 2019 ਦੀਆਂ ਲੋਕ ਸਭਾ ਚੋਣਾਂ ਦੋਵੇਂ ਪਾਰਟੀਆਂ ਮਿਲ ਕੇ ਲੜ ਸਕਦੀਆਂ ਹਨ। ਮਹਾਰਾਸ਼ਟਰ ‘ਚ ਸ਼ਿਵ ਸੈਨਾ ਤੋਂ ਵੱਖ ਹੋਣ ਦੀਆਂ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਫਿਲਹਾਲ ਭਾਜਪਾ ਆਪਣੀ ਸਭ ਤੋਂ ਪੁਰਾਣੀ ਹਮਸਫਰ ਪਾਰਟੀ ਅਕਾਲੀ ਦਲ ਤੋਂ ਵੱਖ ਨਹੀਂ ਹੋਣਾ ਚਾਹੁੰਦੀ ਪਰ 2022 ਦੀ ਗੋਟੀਆਂ ਇਸ ਤਰ੍ਹਾਂ ਨਾਲ ਫਿੱਟ ਕੀਤੀਆਂ ਜਾਣਗੀਆਂ ਕਿ ਖੁਦ ਅਕਾਲੀ ਦਲ ਪੰਜਾਬ ‘ਚ ਆਪਣਾ ਰਾਹ ਵੱਖ ਕਰ ਲਵੇ। ਭਾਜਪਾ ਦੇ ਥਿੰਕ ਟੈਂਕ ਚਾਹੁੰਦੇ ਹਨ ਕਿ 2022 ਦੀਆਂ ਚੋਣਾਂ ਭਾਜਪਾ ਇਕੱਲੇ ਪੰਜਾਬ ‘ਚ ਆਪਣੇ ਦਮ ‘ਤੇ ਲੜੇ ਅਤੇ ਸਾਰੀਆਂ 117 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹਾ ਕਰੇ।

ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੀ ਨਵੀਂ ਟੀਮ ‘ਚ ਭਵਿੱਖ ਦੀ ਝਲਕ ਵੀ ਦਿਖਾਈ ਦੇ ਰਹੀ ਹੈ। ਸ਼ਵੇਤ ਮਲਿਕ ਨੇ ਆਪਣੀ ਟੀਮ ‘ਚ ਨੌਜਵਾਨ ਤੇ ਅਨੁਭਵੀ ਆਗੂਆਂ ਨੂੰ ਜਗ੍ਹਾ ਦਿੱਤੀ ਹੈ ਜਦਕਿ ਕਈ ਪੁਰਾਣੇ ਚੱਲੇ ਹੋਏ ਕਾਰਤੂਸਾਂ ਨੂੰ ਟੀਮ ‘ਚ ਕੋਈ ਜਗ੍ਹਾ ਨਹੀਂ ਮਿਲ ਪਾਈ ਹੈ। ਇਥੋਂ ਤਕ ਕਿ ਜੋ ਆਗੂ ਸੂਬੇ ‘ਚ ਭਾਜਪਾ ਨੂੰ ਨੁਕਸਾਨ ਪਹੁੰਚਾ ਰਹੇ ਹਨ, ਉਸ ਦੀ ਟੀਮ ਨੂੰ ਵੀ ਸ਼ਵੇਤ ਮਲਿਕ ਨੇ ਨਵੀਂ ਕਾਰਜਕਾਰਨੀ ਤੋਂ ਦੂਰ ਰੱਖਿਆ ਹੈ।

ਮੌਜੂਦਾ ਸੂਬਾ ਕਾਂਗਰਸ ਸਰਕਾਰ ਦੇ ਅੰਦਰ ਸਾਰਾ ਕੁਝ ਵਧੀਆ ਨਹੀਂ ਚੱਲ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਪ੍ਰਣਾਲੀ ਤੋਂ ਨਾਰਾਜ਼ ਕਈ ਵਿਧਾਇਕ ਬਗਾਵਤ ਕਰ ਸਕਦੇ ਹਨ। ਪਹਿਲਾਂ ਹੀ 5 ਵਿਧਾਇਕ ਆਪਣੀ ਨਾਰਾਜ਼ਗੀ ਖੁੱਲ੍ਹ ਕੇ ਜ਼ਾਹਿਰ ਕਰ ਚੁੱਕੇ ਹਨ। ਇਨ੍ਹਾਂ ਵਿਚੋਂ ਕੁੱਝ ਵਿਧਾਇਕ ਅੰਦਰਖਾਤੇ ਭਾਜਪਾ ਹਾਈਕਮਾਨ ਦੇ ਸੰਪਰਕ ਵਿਚ ਵੀ ਚੱਲ ਰਹੇ ਹਨ। ਆਉਣ ਵਾਲੇ ਸਮੇਂ ਵਿਚ ਭਾਜਪਾ ਸੂਬੇ ਵਿਚ ਵੱਡਾ ਧਮਾਕਾ ਕਰਕੇ ਰੀ-ਐਂਟਰੀ ਵੀ ਕਰ ਸਕਦੀ ਹੈ।

2017 ਵਿਧਾਨ ਸਭਾ ਚੋਣਾਂ ‘ਚ ਭਾਰੀ ਵੋਟਾਂ ਨਾਲ ਹਾਰਨ ਵਾਲੇ ਆਗੂਆਂ ਨੂੰ ਭਾਜਪਾ ਅਗਲੀਆਂ ਵਿਧਾਨ ਚੋਣਾਂ ‘ਚ ਖੁੱਡੇ ਲਾਈਨ ਲਗਾ ਸਕਦੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਖਿਲਾਫ ਸੂਬੇ ਦੀ ਜਨਤਾ ਦਾ ਗੁੱਸਾ ਇਸ ਕਦਰ ਸੀ ਕਿ ਕਈ ਆਗੂ ਤਾਂ 20 ਹਜ਼ਾਰ ਤੋਂ ਲੈ ਕੇ 30 ਹਜ਼ਾਰ ਤਕ ਦੀ ਲੀਡ ਨਾਲ ਹਾਰੇ ਸਨ ਅਜਿਹੇ ਆਗੂਆਂ ਦੀ ਲਿਸਟ ਤਿਆਰ ਕਰਕੇ ਆਉਣ ਵਾਲੇ ਸਮੇਂ ‘ਚ ਇਨ੍ਹਾਂ ਵਿਧਾਨ ਸਭਾ ਹਲਕਿਆਂ ‘ਚ ਨਵੀਂ ਪੌਧ ਤਿਆਰ ਕੀਤੀ ਜਾ ਸਕਦੀ ਹੈ।

Leave a Comment

Your email address will not be published. Required fields are marked *