ਖੇਡ ਖ਼ਬਰਾਂ

IOS ਨੇ ਹਿਮਾ ਨੂੰ ਕੀਤਾ ਕਰਾਰਬੱਧ

ਦੇਸ਼ ਦੇ ਪ੍ਰਮੁੱਖ ਖੇਡ ਮੈਨੇਜਮੈਂਟ ਗਰੁੱਪ ਆਈ. ਓ. ਐੱਸ. ਸਪੋਰਟਸ ਐਂਡ ਐਂਟਰਟੇਨਮੈਂਟ ਨੇ ਉਭਰਦੀ ਐਥਲੈਟਿਕਸ ਸਟਾਰ ਹਿਮਾ ਦਾਸ ਨੂੰ ਕਰਾਰਬੱਧ ਕੀਤਾ ਹੈ।
ਅਸਮ ਦੇ ਨਾਗੋਨ ਜ਼ਿਲੇ ਦੇ ਧੀਂਗ ਪਿੰਡ ਦੀ 18 ਸਾਲ ਦੀ ਹਿਮਾ ਨੇ ਹਾਲ ਹੀ ਵਿਚ ਅੰਡਰ-20 ਵਿਸ਼ਵ ਕੱਪ ਐਥਲੈਟਿਕਸ ਚੈਂਪੀਅਨਸ਼ਿਪ ਵਿਚ 400 ਮੀਟਰ ਦੌੜ ਵਿਚ ਸੋਨ ਤਮਗਾ ਜਿੱਤ ਕੇ ਤਹਿਲਕਾ ਮਚਾਇਆ ਸੀ। ਫਿਨਲੈਂਡ ਵਿਚ ਹੋਈ ਇਸ ਚੈਂਪੀਅਨਸ਼ਿਪ ਵਿਚ ਹਿਮਾ ਨੇ 51.45 ਸੈਕੰਡ ਦਾ ਸਮਾਂ ਲਿਆ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਕਿਸੇ ਵੀ ਉਮਰ ਵਰਗ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਐਥਲੀਟ ਬਣ ਗਈ।
ਆਈ. ਓ. ਐੱਸ. ਨੇ ਹਿਮਾ ਨਾਲ ਦੋ ਸਾਲ ਦਾ ਵਿਸ਼ੇਸ਼ ਕਰਾਰ ਕੀਤਾ ਹੈ। ਹਿਮਾ ਇਸਦੇ ਨਾਲ ਹੀ ਆਈ. ਓ. ਐੱਸ. ਨਾਲ ਜੁੜੇ ਬਾਕਸਿੰਗ ਸੁਪਰ ਸਟਾਰ ਵਿਜੇਂਦਰ ਸਿੰਘ ਤੇ ਐੱਮ. ਸੀ. ਮੈਰੀਕਾਮ, ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਟੇਬਲ ਟੈਨਿਸ ਖਿਡਾਰੀ ਮਣਿਕਾ ਬੱਤਰਾ ਤੇ ਵੇਟਲਿਫਟਰ ਮੀਰਾਬਾਈ ਚਾਨੂ ਦੀ ਸ਼੍ਰੇਣੀ ਵਿਚ ਸ਼ਾਮਲ ਹੋ ਗਈ ਹੈ।

Related posts

ਵਨ ਡੇ ਸੀਰੀਜ਼ ਹਾਰਨ ਦੇ ਬਾਅਦ ਕੋਹਲੀ ਨੇ ਦਿੱਤਾ ਇਹ ਬਿਆਨ

admin

ਅਰਜਨਟੀਨਾ ਦੇ ਦੋਸਤਾਨਾ ਮੈਚਾਂ ‘ਚ ਨਹੀਂ ਖੇਡਣਗੇ ਮੇਸੀ

admin

ਭਾਰਤ ਅੰਡਰ-16 ਨੇ ਯਮਨ ਨੂੰ 3-0 ਨਾਲ ਹਰਾਇਆ

admin

Leave a Comment

Login

X

Register